मंगलवार, 15 दिसंबर 2009

ਚੱਲ ਚੱਲੀਏ ਏਥੋਂ ਥੋੜਾ ਕੁ ਪਰੇ ....

ਲੋਕ ਏਥੇ ਆ ਗਏ ਨੇ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ



ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ



ਝਗੜਦੇ,ਮਰਦੇ ਤੇ ਮਾਰਦੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ



ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ



ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ



ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ ਕੱਲ ਵੀ ਮਰੇ



ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ



ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ



ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ


(ਬਲਜੀਤ ਪਾਲ ਸਿੰਘ)

सोमवार, 30 नवंबर 2009

ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ.......

ਗਜ਼
..........

ਰਿਝਦਾ ,ਬਲਦਾ ,ਸੜਦਾ ਅਤੇ ਉਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ



ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ



ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ



ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ



ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ



ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ



ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ



ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ


(ਬਲਜੀਤ ਪਾਲ ਸਿੰਘ)

बुधवार, 11 नवंबर 2009

ਗ਼ਜ਼ਲ


ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ ਦਾ ਦੂਰੋਂ ਹੀ ਨਜ਼ਾਰਾ ਲੈ ਕੇ


ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ


ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ


ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ


ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ


ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ


(ਬਲਜੀਤ ਪਾਲ ਸਿੰਘ )

मंगलवार, 3 नवंबर 2009

ਬਲਜੀਤ ਪਾਲ ਸਿੰਘ ਜੀ ਦਾ ਜੀਵਨ ਪਰਿਚਯ .......
ਪ੍ਰਾਪਤੀਆਂ; ਅਖਬਾਰਾਂ ਰਿਸਾਲਿਆਂ ਵਿਚ ਬਹੁਤ ਸਾਰਾ ਮੈਟਰ ਛਪ ਚੁੱਕਾ ਹੈ.
1.ਜੀਵਨ ਮੇਂਬਰ,ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ.
2.ਜੀਵਨ ਮੇਂਬਰ,ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਪੰਜਾਬ
3.ਸੰਸਥਾਪਕ ਮੇਂਬਰ,ਪੰਜਾਬੀ ਸਾਹਿਤ ਸਭਾ ਸਰਦੂਲਗੜ੍ਹ(ਮਾਨਸਾ) ਪੰਜਾਬ.
4ਸੰਸਥਾਪਕ ਮੇਂਬਰ,ਮਾਲਵਾ ਕਲਾ ਮੰਚ ਝੁਨੀਰ(ਮਾਨਸਾ)
5.ਇਸ ਸਾਲ 2009 ਵਿਚ ਡਾਇਰੇਕ੍ਟਰ ਜਨਰਲ ਸਿਖਿਆ ਪੰਜਾਬ ਦੁਆਰਾ ਦੋ ਵਾਰ ਸਨਮਾਨਿਤ.
6ਪਿਛ੍ਲੇ 13 ਸਾਲਾਂ ਤੋਂ ਸਬ ਡਵੀਜਨ ਸਰਦੂਲਗੜ੍ਹ ਪਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ
ਤੇ ਸਨਮਾਨਿਤ ਅਤੇ ਇਹ੍ਨਾ ਸਮਾਰੋਹਾਂ ਦਾ ਸ੍ਟੇਜ ਸ੍ਕੱਤਰ ਹਾਂ.


ਪੇਸ਼ ਹੈ ਓਹਨਾ ਦੀ ਏਕ ਗ਼ਜ਼ਲ .......
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ .....

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

(ਬਲਜੀਤ ਪਾਲ ਸਿੰਘ)

9417324432





सोमवार, 12 अक्तूबर 2009

ਜ਼ਿੰਦਗੀ ਨਾਲ ਕੁਝ ਗੱਲਾਂ ...... ......

ਜ਼ਿੰਦਗੀ ਨਾਲ ਕੁਝ ਗੱਲਾਂ ........

ਨਾਕਾਮ ਹਾਂ
ਨਾਉਮ੍ਮੀਦ ਨਹੀਂ
ਏ ਜ਼ਿੰਦਗੀ

ਗੁਮਸੁਮ, ਉਦਾਸ
ਤੇਰੀ ਇਹ ਚੌਖਟ
ਮੁਸਕਿਲ ਹੈ ਤੇਰਾ ਸਫ਼ਰ

ਕਦੇ ਧੁਪ ,ਕਦੇ ਛਾਂ
ਕਦੇ ਪਤਝੜ, ਕਦੇ ਬਹਾਰ
ਕਿਸੇ ਦੇ ਚਾਹਿਣ ਨਾ ਵੀ ਨਹੀਂ ਬਦਲਦੀ
ਇਹ ਰੁਤ...
ਨਹੀਂ ਬਦਲਦੀ ਜ਼ਮੀਨ ਵੀ ਕਰਵਟ

ਕਿਤਨੇ ਲਾਚਾਰ ਕਿਤਨੇ ਮਜਬੂਰ
ਹਾਲਾਤ ਦੇ ਅੱਗੇ ....

ਜਾਣਦੀ ਹਾਂ
ਮੇਰੀ ਕ਼ਲਮ ਨਹੀਂ ਮਿਟਾ ਸਕਦੀ
ਤਕਦੀਰ ਦਾ ਲਿਖਿਆ
ਫੇਰ ਵੀ ...
ਮੇਰੀ ਆਸ ਵਿਚ
ਅਜੇ ਚੇਤਨਾ ਬਾਕੀ ਹੈ
ਇਕ ਵਿਸ੍ਵਾਸ ਹੈ .......

ਬਹਿਰੇ ਵੀ ਸੁਨ ਲੇਂਦੇ ਨੇ
ਸੱਚਾਈ ਦੀ ਆਵਾਜ਼
ਦੇਣਾ ਪਵੇਗਾ ਓਸ ਖੁਦਾ ਅੱਗੇ
ਤੈਨੂ ਵੀ ਜਵਾਬ
ਤਦ ....
ਬੜਾ ਮੁਸ਼ਕਿਲ ਹੋ ਜਾਵੇਗਾ
ਤੈਨੂ ਕਦਮ ਵੀ ਪੂਟਣਾ .....

ਵਕ਼ਤ ਭਰ ਦਏਗਾ ਇਕ ਦਿਨ
ਮੇਰੇ ਜਖਮਾਂ ਨੂੰ
ਪਾਵੇਂ ਰਹਿ ਜਾਣ ਕੁਝ
ਸ਼ੀਸ਼ੇ ਉੱਤੇ ਪਏ
ਖਰਾਸ਼ਾਂ ਦੇ ਨਿਸ਼ਾਨ ....!!

मंगलवार, 22 सितंबर 2009

ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ......

ਦਿਲ ਦੇ ਬੂਹੇ ਚੁੱਪ ਹੋ ਗਏ,ਕੋਈ ਦਸਤਕ ਮਿਲੇ।
ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ।

ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।

ਸੰਤਾਪ ਹੰਢਾਊਣਾ ਸਦਾ ਇਸ਼ਕ ਦੇ ਹਿੱਸੇ ਆਇਆ,
ਹੁਸਨ ਨੂੰ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ।

(A ghazal by Baljeet Pal Singh)

(२)

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ.........

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ
ਬੁਝੇ ਅਨਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ

ਮੁੱਠੀ ਭਰ ਆਪਨੇ ਵਰਗੇ ਤਲਾਸ਼ ਲਏ ਜਿਸ ਦਿਨ
ਓਹਨਾ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ

ਜਿਸਨੇ ਆਪਨੇ ਪਰਜਾ ਨੂੰ ਗਾਜ਼ਰ ਮੂਲੀ ਸਮਝਇਆ
ਉਸ ਹਾਕਮ ਲਈ ਅੱਖਾਂ ਵਿਚ ਸ਼ਮਸ਼ਾਨ ਬਣਾਈ ਫਿਰਦੇ ਹਾਂ

ਇਨਸਾਫ਼ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌੰਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ

(B।P।Singh)

शुक्रवार, 4 सितंबर 2009

ਹਂਝੂ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ


ਦਿਲ ਦੇ ਜਦੋ ਲੁਕਾਏ ਹਂਝੂ
ਅਖੀ ਭਰ ਭਰ ਆਏ ਹਂਝੂ

ਇਹ ਯਾਦਾਂ ਦਾ ਖਾ ਰਾ ਪਾਣੀ
ਜਖਮੀ ਨਮਕ ਲਗਾਏ ਹਂਝੂ

ਜਦ ਵੇਖੀ ਤਸਵੀਰ ਤੇਰੀ ਮੈ
ਸਾਡੇ ਰੁਕ ਨਾ ਪਾਏ ਹਂਝੂ

ਦਿਲ ਦਾ ਦਰ੍ਦ ਅਜੋਕਾ ਸਾਜਨ
ਆ ਪਲਕੀਂ ਬਸ ਜਾਏ ਹਂਝੂ

ਮੌਸਮ ਦਾ ਸ਼ਿਕਵਾ ਹੈ ਢਾਡਾ
ਸਾਵਣ ਬਣ ਬਣ ਆਏ ਹਂਝੂ

ਕੀ ਹੱਸਾਂ ਤੇ ਕੀ ਰੋਵਾਂ ਮੈ
ਦਰ੍ਦ ਵਿਛੋਡਾ ਗਾਏ ਹਂਝੂ

ਮਾ ਨੇ ਸੀ ਭਰ ਗਠਡੀ ਦਿਤੀ
ਦਾਜ ਅਸਾਂ ਦੇ ਆਏ ਹਂਝੂ

ਮੇਰੇ ਸਜਨਾ ਆ ਜਾ ਹੁਣ ਤਾਂ
ਪ੍ਲ ਪਲ ਹੀ ਤਡਪਾਏ ਹਂਝੂ

ਖਬਰੇ ਤੂ ਵੀ ਰੋਂਦਾ ਹੋਂਵੇਂ
ਏਸੇ ਗਲ ਤੋਂ ਆਏ ਹਂਝੂ

ਲਾ ਕੇ ਤੇਰੇ ਨਾਲ ਕੀ ਖਟਿਯਾ
ਬੁੱਕਂ ਨਾਲ ਲੁਟਾਯੇ ਹਂਝੂ

ਨੇਤਾਵਾਂ ਦੇ ਵੇਖ ਕੇ ਚਾਲੇ
ਜਨਤਾ ਰੋਜ਼ ਬਹਾਯੇ ਹਂਝੂ

ਔਰਤ ਦਾ ਗਹਿਣਾ ਹੈ ਨਿਰਮਲ
ਇਸ ਦਾ ਸਾਤ ਨਿਭਾਏ ਹਂਝੂ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ

शनिवार, 22 अगस्त 2009

ਲੋੜ......

ਕੱਲ ਮੈਂ ਸਿਸਕੀਆਂ ਦੀ
ਆਵਾਜ਼ ਸੁਣੀ
ਸਦੀਆਂ ਤੋਂ ਮੌਨ ਪਏ
ਇਕ ਪੱਥਰ ਦੀ . ..

ਰਾਤ ਦੇ ਹ੍ਨੇਰੇ 'ਚ
ਮੈਂ ਉਸਨੂੰ
ਬੁੱਕਲ'ਚ ਲੈ ਕੇ
ਦੇਰ ਤਕ ਰੋਂਦੀ ਰਹੀ
ਲਗਾ.....
ਮੈਂ ਕੁਝ ਸਖਤ ਜਿਹੀ
ਹੋ ਗਈ ਹਾਂ
ਤੇ ਉਹ ....
ਮੋਮ ਜਿਹਾ
ਪਿਘਲ ਗਿਆ ਹੈ

ਖੋਰੇ ....
ਸਾਨੂ ਦੋਹਨਾ ਨੁੰ ਹੀ
ਇਕ ਦੂਜੇ ਦੀ
ਲੋੜ ਸੀ .......!!

बुधवार, 12 अगस्त 2009

ਦਿਨ

ਈ-ਮੇਲ ਰਾਹੀਂ ਮਿਲੀ ਸ. ਅਨਾਮ ਗਰੇਵਾਲ ਜੀ ਦੀ ਗ਼ਜ਼ਲ


ਤੇਰੇ ਨਾਲ਼ ਗੁਜ਼ਾਰੇ ਦਿਨ ।

ਯਾਦਾਂ ਨਾਲ਼ ਸ਼ਿੰਗਾਰੇ ਦਿਨ ।

ਦਿਨ ਦਿਨ ਕਰਕੇ ਬੀਤ ਗਏ

ਉਹ ਸਾਰੇ ਦੇ ਸਾਰੇ ਦਿਨ ।

ਕੱਠਿਆਂ ਕਰ ਕੇ ਥੱਕ ਗਏ ਹਾਂ

ਜਿਹੜੇ ਆਪ ਖਿਲਾਰੇ ਦਿਨ।

ਬਾਤਾਂ ਪਉਂਦੇ ਰਾਤ ਗਈ

ਭਰਦੇ ਪਏ ਹੁੰਘਾਰੇ ਦਿਨ ।

ਫੁੱਲਾਂ ਨਾਲੋ਼ ਹੌਲ਼ੇ ਸਨ ਹੁਣ

ਪੱਥਰਾਂ ਤੋਂ ਬਾਰੇ ਦਿਨ ।

ਰਾਤਾਂ ਦੀ ਉੱਡ ਨੀਂਦ ਗਈ

ਦਿਨੇ ਦਿਖਉਂਦੇ ਤਾਰੇ ਦਿਨ ।

ਹੰਝੂ ਬਣ ਬਣ ਡੁ੍ਲ੍ਹਦੇ ਰਹੇ

ਅੱਖੀਆਂ ਵਿੱਚੋਂ ਖਾਰੇ ਦਿਨ ।

ਭਵਸਾਗਰ ਵਿੱਚ ਦੋਬ ਰਹੇ

ਲਉਂਦੇ ਨਹੀਂ ਕਿਨਾਰੇ ਦਿਨ ।

ਲੱਗਾ ਅੱਜ ਤੱਕ ਭੇਤ ਨਹੀ

ਫਿਰਦੇ ਕਿਉਂ ਹੰਕਾਰੇ ਦਿਨ ।

ਬੁੱਢੇ ਬਾਰੇ ਬਚਪਨ ਦੇ

ਦੂਰੋਂ ਕਰਨ ਇਸ਼ਾਰੇ ਦਿਨ ।

ਅਉਣੇ ਨਹੀਂ ਦੁਬਾਰੇ ਦਿਨ

ਲਾ ਕੇ ਤੁਰ ਗਏ ਲਾਰੇ ਦਿਨ ।


- ਸ. ਅਨਾਮ ਗਰੇਵਾਲ

रविवार, 9 अगस्त 2009

ਮੇਰੀ ਪਹਲੀ ਪ੍ਜਾਬੀ ਗ਼ਜ਼ਲ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ




ਇਹ ਗ਼ਜ਼ਲ ਆਪਣੇ ਗੁਰੂ ਜੀ ਸ. ਬਲ੍ਬੀਰ ਸੈਣੀ ਜੀ ਦੇ ਆਸ਼ੀਰਵਾਦ ਨਾਲ ਲਿਖ ਰਹੀ ਹਾ ਏ ਮੇਰੀ ਪ੍ਜਾਬੀ ਡੀ ਪਹਲੀ ਗ਼ਜ਼ਲ ਗੁਰੂ ਜੀ ਨੂ ਸਮਰਪਿਤ ਹੈ|

ਅਜੇ ਮੈਨੂ ਪ੍ਜਾਬੀ ਟਾਇਪ ਕਰਨੀ ਵੀ ਨਹੀ ਆਊਂਦੀ ਇਸ ਲਈ ਗਲਤੀ ਵਲ ਧੀਆਂ ਨਹੀ ਦੇਣਾ ਜੀ|

ਫੇਲੁਨ ਫੇਲੁਨ ਫੇਲੁਨ ਫੇ
--------------------
ਜਿਸ ਦੇ ਬੋਝੇ ਮਾਲ ਨਹੀ
ਉਸਦਾ ਕੋਈ ਹਾਲ ਨਹੀ

ਮਾਰੇ ਹਾਂ ਮਹਿਗਾਈ ਦੇ
ਰੋਟੀ ਹੈ ਤਾ ਦਾਲ ਨਹੀ

ਓਹ ਕੀ ਗੀਤ ਗ਼ਜ਼ਲ ਦਸ
ਜਿਸ ਵਿਕ ਸੁਰਤਾਲ ਨਹੀ

ਵ੍ਨਡ[वंड] ਲਿਯਾ ਪੁਤਾਂ ਘਰਬਾਰ[वण्ड लिया पुत्ताँ घरबा}
ਮਾ ਦਾ ਕੋਈ ਹਾਲ ਨਹੀ

ਸ੍ਚ ਮੇੱ ਜੇਬੋ ਖਾਲੀ ਹਾ[हाँ]
ਦਿਲ ਦਾ ਪਰ ਕੰਗਾਲ ਨਹੀ

ਜੋ ਨੇਤਾ ਨਾ ਖੇਲ ਸਕੇ
ਐਸਾ ਕੋਈ ਜਾਲ ਨਹੀ

ਹੋਵਾ ਭੀਡ ਦਾ ਹਿੱਸਾ
ਮੇਰਾ ਇਹ ਖਿਆਲ ਨਹੀ

ਨੇਤਾ ਤੇ ਪਾਏ ਫਦਾ{फँदा}
ਐਸਾ ਕੋਈ ਲਾਲ ਨਹੀ

ਮੰਦੀ ਦੀ ਮਾਰ ਹਹਿੰਦੇ
ਖਾਵਣ ਕੀ ਜਦ ਮਾਲ ਨਹੀ

ਤੇਰੇ ਝੂਠ ਬ੍ਣਾਵਾਂ ਸ੍ਚ
ਬ੍ਦਨੀਅਤ ਬ੍ਦਹਾਲ ਨਹੀ

ਨਿਰਮਲ ਜੀਵ੍ਨ ਨਿਰ੍ਮ੍ਲ ਹੈ
ਕੋਈ ਹੋਰ ਸਵਾਲ ਨਹੀ

- ਨਿਰਮਲਾ ਕਪਿਲਾ

गुरुवार, 23 जुलाई 2009

ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ......

ਨਾਮ : ਬਲਜੀਤ ਪਾਲ ਸਿੰਘ
ਯੋਗਤਾ: ਐਮ.ਏ. ਬੀ. ਐਡ.
ਕਿੱਤਾ :ਅਧਿਆਪਕ
ਜਨਮ ਮਿਤੀ: 14-03-1956
ਨਿਵਾਸ ਸ੍ਥਾਨ: ਪਿੰਡ ਝੰਡਾ ਕਲਾਂ, ਜਿਲਾ ਮਾਨਸਾ(ਪੰਜਾਬ)
ਨਿਯੁਕਤੀ ਸ੍ਥਾਨ:ਮੁੱਖ ਅਧਿਆਪਕ,ਸਰਕਾਰੀ ਮਿਡ੍ਲ ਸ੍ਕੂਲ,ਮਾਨਖੇੜਾ(ਮਾਨਸਾ) ਪੰਜਾਬ.
ਸਾਹਿਤਕ ਸਫਰ: ਕਾਵ ਪੁਸਤਕ-ਕੰਡਿਆਲੀ ਰੁੱਤ(1994) ਗ਼ਜ਼ਲ ਪੁਸਤਕ-ਸੂਰਜ ਦੇ ਪਿਛਵਾੜੇ(2004)
ਤੀਸਰੀ ਗ਼ਜ਼ਲ ਪੁਸਤਕ ਲਗਪਗ ਤਿਆਰ ਹੈ.
.ਸ਼ੌਕ;ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ. ਗ਼ਜ਼ਲ ਪੜਦਾ,ਸੁਣਦਾ ਅਤੇ ਲਿਖਦਾ ਵੀ ਹਾਂ.



ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ

ਭਾਵੇਂ ਝੜ ਹੀ ਜਾਂਦੇ ਹਰ ਸਾਲ ਜਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ

ਤੁਸੀਂ ਕੌਣ ਹੁੰਦੇ ਹੋ ਸਾਡੇ ਫੈਸਲੇ ਕਰ੍ਨ ਵਾਲੇ
ਤੁਹਾਡੇ ਜੁਰ੍ਮ ਅਜੇ ਵੀ ਸਾਡੇ ਕੋਲੋਂ ਲੁਕੇ ਨਹੀਂ

ਅਸੀਂ ਤਾਂ ਸਾਂਭੀ ਫਿਰਦੇ ਹਾਂਤੁਹਾਡੀ ਹੀ ਸੌਗਾਤ
ਅੱਖਾਂ ਵਿਚ ਤੈਰਦੇ ਹੰਝੂ ਕਦੇ ਵੀ ਸੁੱਕੇ ਨਹੀਂ
(Baljeet Pal Singh)

सोमवार, 13 जुलाई 2009

ਹੁਣ ਕਿਸੇ ਦੀ ਖਾਤਿਰ ਅੱਖਾਂ ਨੂੰ ਸਰਸ਼ਾਰ ਨਹੀਂ ਕਰਨਾ ....

ਕਿਸੇ ਲਈ ਕਿੰਨੇ ਰੋਏ ਹਾਂ ਸਿਰ੍ਫ ਇਹ ਦਿਲ ਹੀ ਜਾਣਦਾ
ਹੁਣ ਕਿਸੇ ਦੀ ਖਾਤਿਰ ਅੱਖਾਂ ਨੂੰ ਸਰਸ਼ਾਰ ਨਹੀਂ ਕਰਨਾ

ਉਹ ਚੰਨ ਤੇ ਪਹੁੰਚ ਗਏ ਅਸੀਂ ਖਾਕ ਚ, ਰੁਲ ਗਏ
ਦੂਰੀ ਵਧ ਗਈ ਐਨੀ ਕਿ ਹੁਣ ਇਤਬਾਰ ਨਹੀਂ ਕਰਨਾ

ਅਗਲੇ ਜਨਮ ਭਾਵੇਂ ਯਾਰਾ,ਕ੍ਦੇ ਸੋਨੇ ਦਾ ਬਣ ਜਾਵੀਂ
ਭਰੋਸਾ ਮੈਂ ਤੇਰੇ ਤੇ ਫੇਰ ਵੀ ਦਿਲਦਾਰ ਨਹੀਂ ਕਰਨਾ।

(Baljeet Pal Singh)

शनिवार, 16 मई 2009

ਸਚੱ ਦਾ ਖ਼ੌਫ .......

ਸਚੱ ਦਾ ਖ਼ੌਫ ( ਮੂਲ : ਹਾਰਕੀਰਤ 'ਹਕੀਰ' , ਅਨੁ : ਅਮਰਜੀਤ ਕੌਂਕੇ )


ਦ ਵੀ ਮੈਂ ਤੈਨੂੰ
ਸਚੱ ਨਾਲ
ਮਿਲਾਉਣਾ ਚਾਇਆ
ਹਰ ਵਾਰ ਤੁੰ ਮੈਨੂੰ
ਪਰੇ ਧੱਕ ਦਿੱਤਾ

ਸ਼ਾਇਦ ਤੁੰ
ਉਸਨੂੰ ਪਛਾਣਦਾ ਸੀ
ਪਰ ਡਰਦਾ ਸੀ
ਕਿਤੇ...

ਸਚੱ ਦੀ
ਬੇਬਾਕ ਸਿਆਹੀ ਨਾਲ
ਤੇਰੇ ਸਫੇਦ ਕੁੜਤੇ ਤੇ
ਕੋਈ ਬੇਜਾ ਦਾਗ
ਨਾ ਲੱਗ ਜਾਵੇ ....!!


ਬੇਜਾ-ਅਨੁਚਿਤ

रविवार, 10 मई 2009

maa

punjabi kavita

ਪ੍‌ਕਾਸ਼ ਕੌਰ ਜੀ ਦੀ ਇਕ ਰਚਨਾ ਜੋ ਸੂਲ ਸੂਰਾਹੀ ਪ੍ਤਰ੍ਕਾ ਵਿਚ ਛਪੀ
ਪਰਕਾਸ਼ rਸਾਡੇ ਸ਼ਹਰ ਦੀ ਏਕ੍ਸ ਏਮ ਸੀiਅਤੇ ਬਹੁਤ ਹੀ
ਧਿ ਲੇਖਿਕਾ ਵੀ ਹਨ
ਮੇ ਅਜੇ ਜਾਬੀ ਲਿਖਣ ਦਾ ਅਭਿਆਸ ਕਰ ੜੀ ਹਾਂ ਮੇਰੀ ਗਲਤੀਵਲ ਧਿਆ
ਨਾ ਦੇਣਾ ਜੀ
----ਰਚਨਾ ----ਪ੍ਰਕਾਸ਼ ਕੌਰ ਜੀ ਦੀ
ਪੇਕਾ ਹੁਣ ਮੇਨੂ ਨ੍ਹੀ ਲਗਦਾ
ਘਰ ਹੁੰਦੇ ਨੇ ਮਾਵਾਂ ਨਾਲ
ਮਾ ਬਿਨਾ ਹੁਣ ਕਾਹਦੇ ਪੇਕੇ
ਝੁ ਮਾਨ ਰਾਵਾ ਨਾਲ
ਕੋ ਮੇਰਾ ਹੁਣ ਸਿਰ ਮੁਹ ਚੁਮੂ
ਘੁਟੂ ਕੋਣ ਪਿਅਰਾਂ ਨਾਲ
ਕੋਣ ਸੁਣੇਗਾ ਡੂਖਃਡੇ ਦਿਲ ਦੇ
ਲਾਦਾ ਅਤੇ ਮ੍ਲਾਰਾ ਨਾਲ
ਮਾ ਕੋਲ ਤਾ ਬਹੁਤ ਸ੍ਮਾ ਸੀ
ਦੁਖ ਤੇ ਸੁਖ ਫਰੋਲਣ ਯੀ
ਪ੍‌ਰ ਮੇਰੇ ਕੋਲ ਬੇਹਲਹੀ ਸੀ
ਉਸ ਦਿਆ ਗ੍ਲਾਂ ਗੋਲ੍ਣ ਯੀ
ਰ੍ਜ ਕੇ ਗ੍ਲਾਂ ਕ੍ਦੇ ਨਾ ਕੀਤਿਆਂ
ਸ੍ਦਾਤੇਨੂ ਪਾਇਆ ਮਾ
ਰਾਤ ਤੇਰੇ ਕੋਲ ਨਾ ਹਿਣ ਦਾ
ਵਾਹਾਨਾਲਾ ਮਾ
ਤੇਰੀ ਗੋਦ ਤਾ ਓਹ ਚੁਮਬ੍ਕ ਸੀ
ਜਿਸ ਨਾਲ ਸਾਰੇ ਜੁਡ਼ ਜਾਂਦੇ
ਜ਼ੀਡਃਰ ਆਖੇ ਟੂਰ ਪੇਂਦੇ ਸੀ
ਜਿਧਰੋਂ ਮੋਡੇ ਮੂਡ ਪੇਂਦੇ ਸੀ
ਪ੍‌ਰ ਤੇਰੀ ਅਣਹੋਂਦ ਨੇ ਇਕਦਮ
ਕਿ ਭਾਣੇ ਤਾਏ ਮਾ
ਸ੍ਬ ਦੀ ਦੁਨਿ ਵ੍ਕਰੀ ਹੋ ਗਯੀ
ਹੋ ਗਏ ਸ੍ਬ ਪ੍ਰਾਏ ਮਾ
ਮਾ ਤਾ ਸ੍ਚ ਮੁਚ ਮਾ ਹੁੰਦੀ ਹੈ
ਮਾ ਦਾ ਕੋਈ ਵੀ ਸਾਨੀ ਹੀ
ਮਾ ਜਿਹਾ ਹਿਮਦਰਦ ਨਾ ਕੋਈ
ਮਾ ਜਿਹਾ ਕੋਈ ਦਿਲਜਨੀ ਹੀ
ਮਾ ਦੀ ਦੁਨਿਯਾ ਮਾ ਦੀ ਦੁਨੀਆ
ਜਿਸ ਨੂ ਵ੍ਲੀ ਓਲੀਹੇ ਤਰਸਨ
ਮਾ ਹੈ ਪ੍ਰਕਾਸ਼ ਕਿ ਜਿਸਤੋ
ਸੂਰਜ ਤੇ ਤਾਰੇ ਮ੍ਕ੍ਣ

ਪੰਜਾਬ ਬਾਰੇ ਜਾਣਕਾਰੀ ਲਭੋ ਜੀ