बुधवार, 9 नवंबर 2011

ਗੁਰੂ ਨਾਨਕ ਦੀਆਂ ਨਜ਼ਰਾਂ ਵਿਚ ਇਸਤਰੀ -----

ਗੁਰੂ ਨਾਨਕ ਦੀਆਂ ਨਜ਼ਰਾਂ ਵਿਚ ਇਸਤਰੀ -----



ਅੱਜ ਗੁਰੂ ਨਾਨਕ ਦੇ ਜਨਮ ਦਿਹਾੜੇ ਤੇ ਲਿਖਣ ਬੈਠੀ ਤੇ ਇਕ ਇਸਤਰੀ ਹੋਣ ਖਾਤਰ ਇਕੋ ਗੱਲ ਚੇਤੇ ਆਈ ਕੀ ਓਹ ਗੁਰੂ ਨਾਨਕ ਹੀ ਸਨ ਜਿਹਨਾ ਨੇ ਇਸਤਰੀ ਨੂ ਇਤਨਾ ਮਾਣ ਤੇ ਸਮਮਾਨ ਦਿੱਤਾ ਵਰਨਾ ਸੰਸਾਰ ਦੇ ਬਹੁਤੇ ਚਿੰਤਕਾਂ ਅਤੇ ਸੰਸਾਰ ਦੇ ਲੱਗਪੱਗ ਸਾਰੇ ਹੀ ਵੱਡੇ ਉਮਰ ਦੇ ਧਰਮਾਂ: ਹਿੰਦੂ ਧਰਮ, ਬੁੱਧ ਧਰਮ, ਜੈਨੀ ਧਰਮ, ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ ਧਰਮ ਨੇ ਇਸਤਰੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਨਕਾਰਿਆ ਅਤੇ ਨਖੇਧਿਆ ਹੀ ਹੈਪਰ ਸੰਸਾਰ ਦੇ ਸਭ ਤੋਂ ਘੱਟ ਉੱਮਰ ਵਾਲੇ ਧਰਮ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਵਡਿਆਈ ਕਰਦਿਆਂ ਉਸਨੂੰ ਮਰਦ ਦੇ ਬਰਾਬਰ ਹੀ ਦਰਜਾ ਦਿੱਤਾ ਅਤੇ ਇਸਤਰੀ ਦੇ ਹੱਕ ਵਿੱਚ ਇਨਕਲਾਬੀ ਆਵਾਜ਼ ਉਠਾਈ

ਜਰਮਨ ਦੇ ਚਿੰਤਕ 'ਆਇਨਗੇ' ਨੂੰ ਇਸਤਰੀ ਦੇ ਵਜ਼ੂਦ ਵਿੱਚ ਰੂਹ ਜਾਂ ਆਤਮਾ ਨਾਂ ਦੀ ਕੋਈ ਚੀਜ਼ ਹੀ ਨਾ ਦਿਸੀ'ਚੈਸਟਰਫੀਲਡ' ਨੇ ਇਸਤਰੀ ਦੀ ਪੈਦਾਇਸ਼ ਨੂੰ ਕੁਦਰਤ ਦਾ ਇੱਕ ਮਜ਼ੇਦਾਰ ਹਾਦਸਾ ਆਖਿਆ'ਸ਼ਕਰਾਚਾਰੀਆ' ਨੂੰ ਇਸਤਰੀ ਇੱਕ ਬੰਧਨ ਨਜ਼ਰ ਆਈ'ਨੇਪੋਲੀਅਨ' ਨੇ ਇਸਤਰੀ ਨੂੰ ਇੱਕ ਧੋਖਾ ਦੱਸਿਆ ਮਾਰਕਸਵਾਦੀ ਵਿਚਾਰਕ 'ਕਾਰਲ ਮਾਰਕਸ' ਨੇ ਬਦਲੇ ਦਾ ਦੂਜਾ ਨਾਂ ਇਸਤਰੀ ਰੱਖਿਆ'ਸ਼ੈਕਸਪੀਅਰ' ਨੇ ਇਸਤਰੀ ਨੂੰ ਇੱਕ ਕਮਜ਼ੋਰੀ ਦਾ ਨਾਂ ਦਿੱਤਾ'ਅਰਸਤੂ' ਤਾਂ ਸਭ ਦਾ ਸਿਰਾ ਨਿਕਲਿਆਉਸ ਆਖਿਆ: ਮਰਦ ਦਾ ਕੰਮ ਹੈ ਇਸ਼ਤਰੀ ਨੂੰ ਹੁਕਮ ਦੇਣਾ ਅਤੇ ਇਸਤਰੀ ਤੋਂ ਹੁਕਮ ਮੰਨਾਉਣਾ ਅਤੇ ਇਸਤਰੀ ਦਾ ਕਰਤੱਵ ਹੈ, ਚੁੱਪ ਚਾਪ ਬਿਨਾਂ ਕਿਸੇ ਹੀਲ-ਹੁੱਜਤ ਦ,ੇ ਹੁਕਮ ਦੀ ਪਾਲਣਾ ਕਰਦੇ ਜਾਣਾਜੋਗੀ 'ਗੋਰਖਨਾਥ' ਨੇ ਇਸਤਰੀ ਦੀ ਤੁਲਨਾ ਬਘਿਆੜ ਨਾਲ ਅਤੇ ਤੁਲਸੀ ਦਾਸ ਨੇ ਇਸਤਰੀ ਦੀ ਤੁਲਨਾ ਢੋਲ-ਗਵਾਰ (ਪਸ਼ੂਆਂ) ਨਾਲ ਕਰਦਿਆਂ ਕੁਝ ਅਜਿਹਾ ਆਖਿਆ: ਢੋਲ, ਗੰਵਾਰ ਔਰ ਨਾਰੀ ਤੀਨੋਂ ਤਾੜਨ ਕੇ ਅਧਿਕਾਰੀ ਜੈਨੀਆਂ ਦੇ ਦਿਗੰਬਰ ਨੇ ਤਾਂ ਸਭ ਨੂੰ ਮਾਤ ਪਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਇਸਤਰੀ ਭਾਵੇਂ ਸਾਰੀ ਉੱਮਰ ਹੀ ਪ੍ਰਭੂ-ਭਗਤੀ ਕਰੀ ਜਾਵੇ ਤਾਂ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਮੁਕਤੀ ਪ੍ਰਾਪਤ ਕਰਨ ਲਈ ਉਸਨੂੰ ਮਰਦ ਦੇ ਜਾਮੇ ਵਿੱਚ ਹੀ ਪੈਦਾ ਹੋਣਾ ਪਵੇਗਾ ਮਹਾਤਮਾ ਬੁੱਧ ਨੇ ਆਪਣੇ ਪ੍ਰਾਪਤ ਕੀਤੇ ਗਏ ਗਿਆਨ ਰਾਹੀਂ ਪਤਾ ਨਹੀਂ ਹੋਰ ਕੀ ਕੀ ਪਰਾਪਤ ਕੀਤਾ ਪਰ ਉਹਨਾਂ ਵੀ ਇੱਕ ਗੱਲ ਆਖੀ ਕਿ ਜੇਕਰ ਕਿਸੇ ਇਸਤਰੀ ਨਾਲ ਗੱਲ ਕਰਨੀ ਜ਼ਰੂਰੀ ਹੀ ਹੋਵੇ ਤਾਂ ਉਸ ਨਾਲ ਗੱਲ, ਇੰਨੀ ਦੂਰ ਖਲੋ ਕੇ ਕਰਨੀ ਚਾਹੀਦੀ ਹੈ ਕਿ ਉਸ ਇਸਤਰੀ ਦਾ ਪਰਛਾਵਾਂ ਵੀ ਤੁਹਾਡੇ ਤੇ ਨਾ ਪਵੇ ਮੰਨੂ ਜੀ ਨੇ ਇਸਤਰੀ ਨੂੰ ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਅਤੇ ਬੁਢੇਪੇ ਵਿੱਚ ਪੁੱਤਰ ਦੇ ਅਧਿਕਾਰ ਵਿੱਚ ਰੱਖੇ ਜਾਣ ਦੀ ਤਾਕੀਦ ਕੀਤੀ ਇਸਤਰੀ ਵਿਰੁੱਧ ਜ਼ਹਿਰ ਉਗਲਦੇ ਹੋਰ ਵੀ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ ਕਵੀ 'ਕੀਥ' ਨੇ 'ਇਸਤਰੀ' ਵਿਰੁੱਧ ਬ੍ਰਾਹਮਣਾਂ ਦੇ ਰੋਲ ਨੂੰ ਸਭ ਤੋਂ ਹਾਨੀਕਾਰਕ ਆਖਿਆ


ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੰਨਾ 473 ਉਤੇ ਦਾ 'ਇਸਤਰੀ' ਦੀ ਯੋਗ ਥਾਂ ਦਰਸਾਉਂਦਾ ਅਤੇ ਉਸਨੂੰ ਬਹੁਤ ਉੱਚੀ ਪਦਵੀ ਦਿੰਦੀਆਂ ਇਹ ਸ਼ਬਦ ਆਖਿਆ -

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ।।
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨਾ ਕੋਇ।।
ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਇ।।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।।

ਭੰਡ ਅਰਥਾਤ ਇਸਤਰੀ (ਪਤਨੀ) ਨੂੰ ਭਲਾ-ਬੁਰਾ ਕਿਉਂ ਆਖਿਆ ਜਾਵੇ? ਇਸਤਰੀ ਨੁੰ ਮਰਦ ਤੋਂ ਨੀਵਾਂ ਕਿਉਂ ਸਮਝਿਆ ਜਾਵੇ? ਇਸਤਰੀ ਤਾਂ ਸਦਾ ਹੀ ਆਦਰ ਕਰਨ ਯੋਗ ਹੈ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਮੰਦਾ ਕਹਿਣਾ ਅਤੇ ਸਮਝਣਾ ਕਿੱਥੋਂ ਦੀ ਸਮਝਦਾਰੀ ਹੈ? ਰਿਸ਼ੀ-ਮੁੰਨੀ, ਸੰਤ-ਮਹਾਤਮਾ, ਇਨਕਲਾਬੀ ਯੋਧੇ ਤੇ ਸੂਰਬੀਰ, ਗੁਰ-ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਅਤੇ ਪਾਲ-ਪੋਸ ਕੇ ਵੱਡਿਆਂ ਕਰਨ ਵਿੱਚ ਆਪਣਾ ਪੱਲ ਪੱਲ ਕੁਰਬਾਨ ਕਰਨ ਵਾਲੀ, ਮਮਤਾ ਦੀ ਪੁੰਜ, ਪਿਆਰ ਦੀ ਮੂਰਤ ਅਤੇ ਤਿਆਗ ਦਾ ਸਰੂਪ 'ਇਸਤਰੀ' ਭਲਾ ਮਾੜੀ ਕਿਵੇਂ ਹੋ ਸਕਦੀ ਹੈ ...?

ਗੁਰੂ ਨਾਨਕ ਸਾਹਿਬ ਔਰਤ ਨੂੰ ਮਰਦ ਤੋਂ ਨੀਵਾਂ ਦਰਜਾ ਦੇਣ ਨੂੰ ਵੀ ਗ਼ੈਰ-ਰੂਹਾਨੀ ਸੋਚ ਆਖਦੇ ਹਨ। ਜਿਹੜੀ ਔਰਤ ਰਾਜਿਆਂ ਤੇ ਮਹਾਨ ਰੂਹਾਨੀ ਹਸਤੀਆਂ ਨੂੰ ਜਨਮ ਦੇਂਦੀ ਹੈ, ਉਹ ਮਾੜੀ ਕਿੰਞ ਹੋ ਸਕਦੀ ਹੈ? ਫਿਰ ਉਹ ਵੀ ਤਾਂ ਰੱਬ ਦੀ ਪੈਦਾ ਕੀਤੀ ਹੋਈ ਹੈ । ਰੱਬ ਦੀ ਰਚਨਾ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ।
ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ �ਇਨਸਾਨੀਅਤ ਦੀ ਪਾਹੁਲ ਵਾਲੀ ਰੂਹਾਨੀਅਤ� ਦਾ ਸਬਕ ਦਿਤਾ। ਉਨ੍ਹਾਂ ਨੇ ਧਰਮ ਤੇ ਰੂਹਾਨੀਅਤ ਨੂੰ ਅਖੌਤੀ ਸੰਨਿਆਸ ਲੈ ਕੇ ਜੰਗਲਾਂ, ਉਜਾੜਾਂ ਤੇ ਪਹਾੜਾਂ ਵਿਚ ਲੁਕ ਕੇ, ਦੁਨੀਆਂ ਤੋਂ ਭੱਜ ਕੇ, ਜਿਸਮ ਨੂੰ ਦੁਖ ਦੇ ਕੇ, ਅਖੌਤੀ ਤਪੱਸਿਆ ਕਰਨ ਦੇ ਭਰਮ ਤੋਂ ਆਜ਼ਾਦ ਕੀਤਾ । ਉਨ੍ਹਾਂ ਕਿਹਾ ਕਿ ਇਨਸਾਨ ਇਕ ਆਮ ਗ੍ਰਹਿਸਤੀ ਵਜੋਂ ਜ਼ਿੰਦਗੀ ਜਿਊਂਦਿਆਂ ਹੀ ਇਕ ਰੂਹਾਨੀ ਹਸਤੀ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਗ੍ਰਹਿਸਤ ਰੂਹਾਨੀਅਤ ਦੇ ਰਾਹ ਵਿਚ ਰੋੜਾ ਨਹੀਂ ਬਲਕਿ ਇਸ ਦੇ ਰਸਤੇ ਵਿਚ ਮਦਦਗਾਰ ਹੁੰਦਾ ਹੈ ।

ਇਸਤਰੀ ਨੂ ਇਤਨਾ ਸਮਮਾਨ ਤੇ ਇਜ੍ਜਤ ਦੇਣ ਵਾਲੀ ਦੁਨੀਆਂ ਤੇ ਨਾ ਕੋਈ ਲਾਸਾਨੀ ਹਸਤੀ ਪਹਿਲੋਂ ਹੋਈ ਸੀ ਤੇ ਨਾ ਹੀ ਉਨ੍ਹਾਂ ਤੋਂ ਮਗਰੋਂ ਨਜ਼ਰ ਆਉਂਦੀ ਹੈ।


ਪੰਜਾਬ ਬਾਰੇ ਜਾਣਕਾਰੀ ਲਭੋ ਜੀ